Noor Jehan - Sanun Nahar Wale Pul

ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ
ਆਵੇਂਗਾ ਮਨਾਵਾਂਗੀ ਮੈਂ ਹੱਥ ਜੋਡ਼ ਕੇ
ਮਾਹੀ ਵੇ ਤੂ ਗੁੱਸਾ ਕੀਤਾ ਕਿਹਦੀ ਗੱਲ ਦਾ
ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ
ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਿਹ ਗਿਆ

ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ
ਮੁੱਲ ਕਿਹਦਾ ਪਾਇਆ ਵੇ ਤੂ ਸਾਡੇ ਪਿਆਰ ਦਾ
ਹਰ ਵੇਲੇ ਤੇਰੀਆਂ ਮੈਂ ਖੈਰ ਮੰਗਦੀ
ਸਾਡੇ ਪੈਰਾਂ ਵਿਚ ਬੇੜੀਆਂ ਪਾਕੇ
ਸਾਡੇ ਪੈਰਾਂ ਵਿਚ ਬੇੜੀਆਂ ਪਾਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ
ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ
ਡਾਢਾ ਸਾਨੂ ਕੀਤਾ ਏ ਤੂ ਤੰਗ ਸੋਹਣਿਆਂ
ਬਦਲੇ ਲਵੇਂਗੀ ਤੈਥੋਂ ਚੁਣ ਚੁਣ ਕੇ
ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ

Written by:
RAUF SHAIKH, SALIM IQBAL

Publisher:
Lyrics © Royalty Network

Lyrics powered by Lyric Find

Noor Jehan

Noor Jehan

View Profile