Gurdas Maan - Chinta Na Kar Yaar

ਚਿੰਤਾ ਚਿਖਾ ਸਾਮਾਨ ਹੁੰਦੀ
ਸੁਬਚਿੰਤਕ ਕਹਿੰਦੇ
ਚਿੰਤਾ ਚਿਖਾ ਸਾਮਾਨ ਹੁੰਦੀ
ਸੁਬਚਿੰਤਕ ਕਹਿੰਦੇ
ਤੂੰ ਰੱਜ ਕੇ ਮੇਹਨਤ ਮਾਰ
ਤੂੰ ਰੱਜ ਕੇ ਮੇਹਨਤ ਮਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ

ਜ਼ਿੰਦਗੀ ਨੂੰ ਹਰ ਦੁੱਖ ਸਹਿਣਾ ਪੈਂਦਾ ਐ
ਫੁੱਲਾਂ ਨੂੰ ਵੀ ਕੰਡਿਆਂ ਚ ਰੈਹਣਾ ਪੈਂਦਾ ਐ
ਕੰਮ ਕੋਈ ਹੁੰਦਾ ਨਹੀਂ ਜੁੰਨੂੰਨ ਤੋ ਬਿਨਾਂ
ਦੁਨੀਆਂ ਨੀਂ ਚਲਦੀ ਕਾਨੂੰਨ ਤੋ ਬਿਨਾਂ
ਕਾਨੂੰਨ ਤੋ ਬਿਨਾਂ ਕਾਨੂੰਨ ਤੋ ਬਿਨਾਂ
ਕਰ ਹੋਸ਼ ਤੇ ਬਣ ਖੁਸ਼ੀਆਂ
ਮੈਂ ਮਰਦੀ ਐ ਤੇ ਮਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ

ਪਿਆਰ ਵਿਚ ਵੇਲਾ ਤੇ ਕਵੇਲਾ ਰਹਿੰਦੇ ਨੀਂ
ਵਿਛੜੇ ਜੇ ਯਾਰ ਮੇਲਾ ਮੇਲਾ ਰਹਿੰਦੇ ਨੀਂ
ਬੰਦਾਂ ਹੋਵੇ ਹਿੰਮਤੀ ਤੇ ਵੇਲਾ ਰਹਿੰਦਾ ਨੀਂ
ਗੁਰੂ ਦੀ ਨਾ ਮਨੇ ਚੇਲਾ ਚੇਲਾ ਰਹਿੰਦਾ ਨੀਂ
ਚੇਲਾ ਚੇਲਾ ਰਹਿੰਦਾ ਨੀਂ
ਜਾ ਆਰ ਦਾ ਹੋ ਯਾ ਪਾਰ
ਕਿਉਂ ਡੁੱਬ ਦੇ ਵਿਚ ਵਿਚਕਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ

ਬਣ ਦੀ ਆ ਦੁੱਧ ਦੀ ਮਲਾਈ ਕਾੜ ਕਾੜ ਕੇ
ਬੀਜ ਵੀ ਤੇ ਉਗ ਦੇ ਨੇ ਧਰਤੀ ਨੂੰ ਪਾੜ ਕੇ
ਖੂਨ ਤੇ ਪਸੀਨਾ ਜਦੋਂ ਮਿੱਟੀ ਵਿਚ ਮਿਲਦੇ
ਸਬਰਾਂ ਦੀ ਟਾਹਣੀ ਤੇ ਸੰਦੂਰੀ ਫੂਲ ਖਿਲਦੇ
ਰੱਬ ਲਾਦੁ ਮੌਜ ਬਹਾਰ
ਬੱਸ ਤੂੰ ਹਿੰਮਤ ਨਾ ਹਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ

ਤੁਸੀ ਮੇਰੇ ਗੀਤਾ ਦਾ
ਸੁਰੂਰ ਵੇ ਸਰੋਤੋਯੋ
ਮਰਜ਼ਾਂਣੀ ਮਾਂ ਦਾ
ਗੁਰੂਰ ਵੇ ਸਰੋਤੋਯੋ
ਤੁਸੀ ਮੇਰੇ ਸਰ ਦਾ ਹੋ ਤਾਜ਼ ਸੋਹਣਿਯੋ
ਮੇਰੇ ਲਈ ਤਾ ਤੁਸੀ ਹੋ ਪੰਜਾਬ ਸੋਹਣਿਯੋ
ਮੇਰੇ ਲਈ ਤਾ ਤੁਸੀ ਹੋ ਪੰਜਾਬ ਸੋਹਣਿਯੋ
ਪੰਚ ਦਰਿਆਵਾਂ ਦਾ ਪਿਆਰ
ਤੁਸੀ ਬਣ ਜਾਓ ਸ਼ਾਇਰ ਸ਼ਾਵਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਚਿੰਤਾ ਨਾ ਕਰ ਯਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਤੂੰ ਰੱਜ ਕੇ ਮੇਹਨਤ ਮਾਰ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਰੋਜ਼ ਨੀਂ ਰਹਿੰਦੇ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਰੋਜ਼ ਨੀਂ ਰਹਿੰਦੇ
ਰੋਜ਼ ਨੀਂ ਰਹਿੰਦੇ
ਬੁਰੇ ਦਿਨ ਰੋਜ਼ ਨੀਂ ਰਹਿੰਦੇ
ਰੋਜ਼ ਨੀਂ ਰਹਿੰਦੇ

Written by:
Gurdas Maan

Publisher:
Lyrics © Phonographic Digital Limited (PDL)

Lyrics powered by Lyric Find

Gurdas Maan

Gurdas Maan

View Profile