Balraj - Hunde Yaar

ਦੋਸਤੋ ਸਿਆਣੇ ਅਕਸਰ ਕਹਿੰਦੇ ਨੇ
ਜਿਹੜੇ ਯਾਰ ਦੋਸਤ ਹੁੰਦੇ ਨੇ
ਉਹ ਭਰਾਵਾਂ ਨਾਲੋਂ ਘਟ ਨਹੀਂ ਹੁੰਦੇ
ਯਾਰਾ ਦੀਆਂ ਯਾਰੀਆਂ ਦੇ ਨਾ ਇਕ ਸ਼ੇਰ ਏ
ਧਯਾਨ ਦੇਣਾ ਜਰਾ
ਸਿਰ ਤੇ ਠੰਡੀਆਂ ਛਾਵਾਂ ਵਰਗੇ ਹੁੰਦੇ ਯਾਰ ਭਰਾਵਾਂ ਵਰਗੇ
ਔਖੇ ਵੇਲੇ ਕੋਲ ਬਿਠਾ ਕੇ ਦੇਣ ਦਿਲਾਸੇ ਮਾਵਾਂ ਵਰਗੇ
ਘਾਟੇ ਵਾਧੇ ਜਰ ਲੈਂਦੇ ਨੇ
ਰੱਖਣ ਦਿਲ ਦਰਿਆਵਾਂ ਵਰਗੇ
ਭੇਜੇ ਜਦੋ ਵੀ ਯਾਰ ਸੁਨੇਹਾ
ਨੱਠੇ ਆਉਣ ਹਵਾਵਾਂ ਵਰਗੇ
ਕੰਮ ਹਮੇਸ਼ਾ ਆਉਂਦੇ ਰਹਿੰਦੇ
ਆਪਣੀਆਂ ਹੀ ਬਾਹਾਂ ਵਰਗੇ
ਕਦੇ ਤਰਸੇਮ ਨੂੰ ਲਗਦੇ ਨੇ ਓ
ਆਉਂਦੇ ਜਾਂਦੇ ਸਾਹਾਂ ਵਰਗੇ
ਕਦੇ ਸੱਤੇ ਨੂੰ ਓ ਲਗਦੇ ਨੇ
ਆਉਂਦੇ ਜਾਂਦੇ ਸਾਹਾਂ ਵਰਗੇ

Written by:
JOY ATUL, SATTA KOTLI WALA

Publisher:
Lyrics © Royalty Network

Lyrics powered by Lyric Find

Balraj

View Profile