Jagjit Singh - Raat Gayi Kar Tara Tara

ਰਾਤ ਗਈ ਕਰ ਤਾਰਾ ਤਾਰਾ
ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅੱਧਾਰਾ
ਰਾਤ ਗਈ ਕਰ ਤਾਰਾ ਤਾਰਾ

ਅੱਖਾਂ ਹੋਈਆਂ ਹੰਜੂ ਹੰਜੂ
ਅੱਖਾਂ ਹੋਈਆਂ ਹੰਜੂ ਹੰਜੂ
ਦਿਲ ਦਾ ਸ਼ੀਸ਼ਾ ਪਾਰਾ ਪਾਰਾ
ਹੋਇਆ ਦਿਲ ਦਾ ਦਰਦ ਅੱਧਾਰਾ
ਰਾਤ ਗਈ ਕਰ ਤਾਰਾ ਤਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੋਕਾ ਇਕ ਹੰਜੂ ਖਾਰਾ
ਹੋਇਆ ਦਿਲ ਦਾ ਦਰਦ ਅੱਧਾਰਾ
ਰਾਤ ਗਈ ਕਰ ਤਾਰਾ ਤਾਰਾ

ਮਰਨਾ ਚਾਹਿਆ ਮੌਤ ਨਾ ਆਈ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਹੋਇਆ ਦਿਲ ਦਾ ਦਰਦ ਅੱਧਾਰਾ
ਰਾਤ ਗਈ ਕਰ ਤਾਰਾ ਤਾਰਾ

Written by:
JAGJIT SINGH, SHIV KUMAR BATALVI

Publisher:
Lyrics © Royalty Network

Lyrics powered by Lyric Find

Jagjit Singh

Jagjit Singh

View Profile