Karamjit Anmol - Bebe Tera Putt

ਓਰੀ ਤੂੰ ਵੀ ਸੀ ਜਾਣੂ ਮੇਰੀ ਹਿੰਡ ਤੋਂ
ਮੇਰੀ ਯਾਦ ਨਈਂ ਭੁਲਾਈ ਜਾਣੀ ਪਿੰਡ ਤੋਂ
ਮਾਂਏ ਤੂੰ ਵੀ ਸੀ ਜਾਣੂ ਮੇਰੀ ਹਿੰਡ ਤੋਂ
ਮੇਰੀ ਯਾਦ ਨਈਂ ਭੁਲਾਈ ਜਾਣੀ ਪਿੰਡ ਤੋਂ.
ਬਾਜ਼ਾਂ ਵਾਲੇ ਨੇ ਵੀ ਵਾਰੇ ਸੀਗੇ ਕੌਮ ਤੋਂ
ਤੇਰੇ ਪੁੱਤ ਵੀ ਹੈ ਕੌਮ ਦਾ ਮੁਰੀਦ ਹੋਇਆ ਏ
ਪੁੱਤ ਵੀ ਹੈ ਕੌਮ ਦਾ ਮੁਰੀਦ ਹੋਇਆ ਏ..
ਨਸ਼ੇ ਪੱਤੇ ਨਾਲ ਤਾਂ ਨਈਂ ਮਰਿਆ
ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ
ਨਸ਼ਿਆਂ ਦੇ ਨਾਲ ਤਾਂ ਨਈਂ ਮਰਿਆ
ਮਾਂਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ..

ਲਾਦੀਂ ਯੂਥ ਨੂੰ ਸੁਨੇਹਾ ਮੇਰੇ ਦੇਸ਼ ਦੇ
ਮੇਰੀ ਸੁਣ ਕੇ ਨਿਊਜ਼ ਡੋਲ ਜਾਣ ਨਾ
ਮਾੜੇ ਲੀਡਰਾਂ ਦੇ ਕੰਨੀਂ ਗੱਲ ਕੱਢਦੀਂ
ਮੇਰੇ ਨਾਮ ਤੇ ਸਿਆਸਤ ਚਲਾਉਣ ਨਾ..
ਜਿਹੜੇ ਕਹਿੰਦੇ ਸੀ ਫ਼ੌਜੀ ਨੇ ਕੀ ਕਰਨਾ
ਅੱਜ ਉਨ੍ਹਾਂ ਦੇ ਵੀ ਦਿਲ ਦੇ ਕਰੀਬ ਹੋਇਆ ਏ
ਉਨ੍ਹਾਂ ਦੇ ਵੀ ਦਿਲ ਦੇ ਕਰੀਬ ਹੋਇਆ ਏ..
ਨਸ਼ੇ ਪੱਤੇ ਨਾਲ ਤਾਂ ਨਈਂ ਮਰਿਆ
ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ
ਨਸ਼ਿਆਂ ਦੇ ਨਾਲ ਤਾਂ ਨਈਂ ਮਰਿਆ
ਮਾਂਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ. ( ਆ ਆ ਆ )

ਤੇਰੇ ਪੋਤੇ ਨੂੰ ਬੇਬੇ ਨਾ ਕਦੇ ਰੋਕੀਂ ਤੂੰ
ਜੇ ਕਦੇ ਆਖ ਤੂੰ ਮੈਂ ਬਾਪੂ ਜਿਹਾ ਬਣਨਾ
ਜਿਵੇਂ ਤੋਰਿਆ ਸੀ ਮੈਨੂੰ ਨਾਲ ਹੌਂਸਲੇ
ਉਵੇਂ ਉਹਦੇ ਲਈ ਵੀ ਹੋਣਾ ਕਰੀਂ ਮਨ ਨਾ..
ਤੇਰੀ ਮੰਜੇ ਤੇ ਬਿਠਾ ਕੇ ਸੇਵਾ ਕਰੂੰ ਮੈਂ
ਕਰੀਂ ਮਾਫ਼ ਤੈਨੂੰ ਸੁੱਖ ਨਾ ਨਸੀਬ ਹੋਇਆ ਏ
ਕਰੀ ਮਾਫ਼ ਤੈਨੂੰ ਸੁੱਖ ਨਾ ਨਸੀਬ ਹੋਇਆ ਏ..
ਨਸ਼ੇ ਪੱਤੇ ਨਾਲ ਤਾਂ ਨਈਂ ਮਰਿਆ
ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ
ਨਸ਼ਿਆਂ ਦੇ ਨਾਲ ਤਾਂ ਨਈਂ ਮਰਿਆ
ਮਾਂਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ

ਮੇਰੇ ਮੈਡਲਾਂ ਨੂੰ ਵੇਖ ਦਿਨ ਕੱਟ ਲਈਂ
ਕਿਸੇ ਜਨਮ ‘ਚ ਮਿਲੂੰਗਾ ਜ਼ਰੂਰ ਮੈਂ
ਜਿਹੜੇ ਰਹਿਗੇ ਸੀ ਉਲਾਂਭੇ ਤੇਰੇ ਅੰਮੀਏ
ਸਭ ਘਾਟੇ ਵਾਧੇ ਕਰ ਦੂੰਗਾ ਦੂਰ ਮੈਂ
ਗੀਤ ਲਵਲੀ ਦੇ ਰਾਹੀਂ ਗੱਲ ਪਹੁੰਚਜੇ
ਨਾਂ ਤੇਰਾ ਪੁੱਤ ਮਾਂਏ ਕਿਸੇ ਤੋਂ ਖ਼ਰੀਦ ਹੋਇਆ ਏ
ਤੇਰਾ ਪੁੱਤ ਮਾਂਏ ਕਿਸੇ ਤੋਂ ਖ਼ਰੀਦ ਹੋਇਆ ਏ
ਨਸ਼ੇ ਪੱਤੇ ਨਾਲ ਤਾਂ ਨਈਂ ਮਰਿਆ
ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ
ਨਸ਼ਿਆਂ ਦੇ ਨਾਲ ਤਾਂ ਨਈਂ ਮਰਿਆ
ਮਾਂਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ

ਮਾੜੇ ਕੰਮ ਕਰ ਤੇਰਾ ਸਿਰ ਨਹੀਂ ਝੁਕਾਇਆ ਮੈਂ
ਮਾਫ਼ ਕਰੀਂ ਬੇਬੇ ਏਸ ਉਮਰ ਰਵਾਇਆ ਮੈਂ..

Written by:
Lovely Patiala

Publisher:
Lyrics © Royalty Network

Lyrics powered by Lyric Find

Karamjit Anmol

View Profile