Balkar Sidhu and Jaspal Jassi - Maajhe Diye Mombattiye

ਹੋ

ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ, ਚੰਨ ਮੱਖਣਾਂ
ਵੇ ਮੈਨੂੰ ਛੱਤਰੀ ਦੀ ਛਾਂਹ ਕਰ ਜਾ, ਮੈਨੂੰ ਛੱਤਰੀ ਦੀ ਛਾਂਹ ਕਰ ਜਾ
ਜਦੋਂ ਦੀਆਂ, ਜਦੋਂ ਦੀਆਂ, ਲਾਈਆਂ ਅੱਖੀਆਂ
ਵੇ ਮੇਰਾ, ਦਿਲ ਧਕ-ਧਕ ਕਰਦਾ ਵੇ ਮੇਰਾ ਦਿਲ ਧਕ-ਧਕ ਕਰਦਾ

ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ
ਨੀ ਚੇਤਾਂ ਭੁੱਲ ਗਈ ਕਰਾਰਾਂ ਦਾ, ਨੀ ਚੇਤਾਂ ਭੁੱਲ ਗਈ ਕਰਾਰਾਂ ਦਾ
ਤੇਰੇ ਪਿੱਛੇ, ਤੇਰੇ ਪਿੱਛੇ ਪੱਟਿਆ ਗਿਆ, ਪੱਟਿਆ ਗਿਆ
ਨੀ ਮੁੰਡਾ, ਨੀ ਕਾਕਾ, ਨੀ ਪੁੱਤ Sidhu ਸਰਦਾਰਾਂ ਦਾ
ਨੀ ਕਾਕਾ Sidhu ਸਰਦਾਰਾਂ ਦਾ , ਨੀ ਪੁੱਤ Sidhu ਸਰਦਾਰਾਂ ਦਾ

ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ,
ਵੇ ਕੋਈ ਮਿਲਣੇ ਦੀ ਥਾਂ ਦੱਸ ਜਾ, ਕੋਈ ਮਿਲਣੇ ਦੀ ਥਾਂ ਦੱਸ ਜਾ
ਜਿਹੜਾ ਸਾਨੂੰ, ਜਿਹੜਾ ਸਾਨੂੰ ਰੋਗ ਲੱਗਿਆ
ਵੇ ਉਸ ਰੋਗ ਦਾ ਨਾਂ ਦੱਸ ਜਾ, ਉਸ ਰੋਗ ਦਾ ਨਾਂ ਦੱਸ ਜਾ

ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ
ਨੀ ਐਥੇ ਮਿਲਣੇ ਦੀ ਥਾਂ ਕੋਈ ਨਾ, ਨੀ ਐਥੇ ਮਿਲਣੇ ਦੀ ਥਾਂ ਕੋਈ ਨਾ
ਜਿਹੜਾ ਤੈਨੂੰ, ਜਿਹੜਾ ਤੈਨੂੰ ਰੋਗ ਲੱਗਿਆ, ਰੋਗ ਲੱਗਿਆ ਰੋਗ ਲੱਗਿਆ
ਨੀ ਉਸ, ਨੀ ਉਹੋ, ਨੀ ਉਸ ਰੋਗ ਦਾ ਨਾਂ ਕੋਈ ਨਾ
ਨੀ ਉਸ ਰੋਗ ਦਾ ਨਾਂ ਕੋਈ ਨਾ, ਨੀ ਉਸ ਰੋਗ ਦਾ ਨਾਂ ਕੋਈ ਨਾ, ਓਏ

ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ
ਵੇ ਕਿਹੜੀ ਗੱਲ ਦਾ ਗੁਨਾਹ ਹੋ ਗਿਆ?
ਕਿਹੜੀ ਗੱਲ ਦਾ ਗੁਨਾਹ ਹੋ ਗਿਆ?
ਕਿਹੜੀ ਗੱਲੋਂ, ਕਿਹੜੀ ਗੱਲੋਂ , ਰੁੱਸਿਆ ਫ਼ਿਰੇ?
ਕਿਹੜੀ ਗੱਲ ਤੋਂ ਪਿਛਾਂਹ ਹੋ ਗਿਆ?
ਕਿਹੜੀ ਗੱਲ ਤੋਂ ਪਿਛਾਂਹ ਹੋ ਗਿਆ?

ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ, ਮੋਮਬੱਤੀਏ
ਨੀ ਗੱਲ ਕਰੀਏ ਪਿਆਰਾਂ ਦੀ, ਨੀ ਗੱਲ ਕਰੀਏ ਪਿਆਰਾਂ ਦੀ
ਗੁੱਸਾ-ਗਿਲਾ, ਗੁੱਸਾ-ਗਿਲਾ ਛੱਡ ਮੱਖਣੇ, ਛੱਡ ਮੱਖਣੇ ਛੱਡ ਅੜੀਏ
ਨੀ ਗੱਲ, ਨੀ ਗੱਲ, ਨੀ ਗੱਲ ਮੰਨ ਦਿਲਦਾਰਾਂ ਦੀ
ਨੀ ਗੱਲ ਮੰਨ ਦਿਲਦਾਰਾਂ ਦੀ, ਨੀ ਗੱਲ ਮੰਨ ਦਿਲਦਾਰਾਂ ਦੀ, ਓਏ

ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ
ਵੇ ਪੈਗ 1 2 ਹੀ ਲਾਯਾ ਕਰ ਵੇ ਪੈਗ 1 2 ਹੀ ਲਾਯਾ ਕਰ
ਅੱਡੀ ਰਾਤੀ ਅੱਡੀ ਰਾਤੀ ਘਰ ਵੜਦਾ ਵੇ ਰੋਟੀ ਟੀਮ ਨਾਲ ਖਾਯਾ ਕਰ
ਵੇ ਰੋਟੀ ਟੀਮ ਨਾਲ ਖਾਯਾ ਕਰ

ਹੈ ਜੀ ਇਕ ਹੋਰ ਬੜੀ ਮਸ਼ਹੂਰ ਲੋਕ ਬੋਲੀ ਏ
ਕਹਿੰਦੇ ਨਾਭੇ ਦੀਏ ਨਾਭੇ ਦੀਏ ਬੰਦ ਬੋਟਲੇ ਨੀ ਤੈਨੂੰ ਪੀਣਗੇ ਨਸੀਬ ਵਾਲੇ
ਓ ਨਾਭੇ ਦੀਏ ਨਾਭੇ ਦੀਏ ਬੰਦ ਬੋਟਲੇ ਓ ਬੰਦ ਬੋਟਲੇ
ਓ ਬੰਦ ਬੋਟਲੇ ਬੰਦ ਬੋਟਲੇ ਬੰਦ ਬੋਟਲੇ
ਨੀ ਬੰਦ ਬੋਟਲੇ ਨੀ ਬੰਦ ਬੋਟਲੇ
ਨਾਭੇ ਦੀਏ ਨਾਭੇ ਦੀਏ ਬੰਦ ਬੋਟਲੇ ਨੀ ਤੈਨੂੰ ਪੀਣਗੇ ਨਸੀਬ ਵਾਲੇ
ਨੀ ਤੈਨੂੰ ਪੀਣਗੇ ਨਸੀਬ ਵਾਲੇ
ਸਾਰਾ ਪਿੰਡ ਸਾਰਾ ਪਿੰਡ ਪਟਿਆ ਗਯਾ ਪਟਿਆ ਗਯਾ ਪਟਿਆ ਗਯਾ
ਨੀ ਤੇਰੇ ਨੀ ਤੇਰੇ ਨੀ ਤੇਰੇ ਵੇਖ ਕ ਕੰਨਾਂ ਦੇ ਵਾਲੇ
ਨੀ ਤੇਰੇ ਵੇਖ ਕ ਕੰਨਾਂ ਦੇ ਕੋਕੇ ਨੀ ਤੇਰੇ ਵੇਖ ਕ ਕੰਨਾਂ ਦੇ ਟੌਪਸ

ਮਾਝੇ ਦਿਆ, ਮਾਝੇ ਦਿਆ ਚੰਨ ਮੱਖਣਾਂ
ਵੇ ਗੱਲਾਂ ਗੋਲ਼-ਮੋਲ਼ ਕਰਦਾ ਏ, ਗੱਲਾਂ ਗੋਲ਼-ਮੋਲ਼ ਕਰਦਾ ਏ
ਨਾਲੇ ਸਾਨੂੰ, ਨਾਲੇ ਸਾਨੂੰ ਪਿਆਰ ਕਰਦੈ
ਨਾਲੇ ਦੁਨੀਆ ਤੋਂ ਡਰਦਾ ਏ, ਨਾਲੇ ਦੁਨੀਆ ਤੋਂ ਡਰਦਾ ਏ

ਮਾਝੇ ਦੀਏ, ਮਾਝੇ ਦੀਏ ਮੋਮਬੱਤੀਏ, ਮੋਮਬੱਤੀਏ ਮੋਮਬੱਤੀਏ
ਨੀ ਮੇਰਾ ਤੇਰੇ ਬਾਝੋਂ ਨਹੀਓਂ ਸਰਦਾ
ਨੀ ਮੇਰਾ ਤੇਰੇ ਬਾਝੋਂ ਨਹੀਓਂ ਸਰਦਾ
ਇਕੋ ਸਾਨੂੰ, ਇਕੋ ਸਾਨੂੰ ਸ਼ੌਕ ਜਾਗਿਆ, ਸ਼ੌਕ ਜਾਗਿਆ ਸ਼ੌਕ ਜਾਗਿਆ
ਨੀ ਤੇਰੇ, ਤੇਰੇ,ਨੀ ਤੇਰੇ, ਤੇਰੇ ਕਦਮਾਂ ਦੇ ਵਿੱਚ ਮਰਨਾ
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ, ਨੀ ਤੇਰੇ ਕਦਮਾਂ ਦੇ ਵਿੱਚ ਮਰਨਾ, ਓਏ

ਵੇ ਕੋਈ ਮਿਲਣੇ ਦੀ ਥਾਂ ਦੱਸ ਜਾ
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ
ਵੇ ਕੋਈ ਮਿਲਣੇ ਦੀ ਥਾਂ ਦੱਸ ਜਾ
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ, ਨੀ ਤੇਰੇ ਕਦਮਾਂ ਦੇ ਵਿੱਚ ਮਰਨਾ,
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ, ਨੀ ਤੇਰੇ ਕਦਮਾਂ ਦੇ ਵਿੱਚ ਮਰਨਾ,
ਨੀ ਤੇਰੇ ਕਦਮਾਂ ਦੇ ਵਿੱਚ ਮਰਨਾ

Written by:
LAL KAMAL, LOK GEET

Publisher:
Lyrics © Royalty Network

Lyrics powered by Lyric Find

Balkar Sidhu and Jaspal Jassi

View Profile