Channel Bang Bang - Dekh Dekh (feat. Sukhan Toor & Bad boy beatz)

ਦੇਖ ਦੇਖ ਦੇਖ ਏਹੇ ਦੁਨੀਆਂ ਨੂੰ ਦੇਖ
ਫੇਕ ਫੇਕ ਫੇਕ ਹਰ ਪਾਸੇ ਹਰ ਫੇਕ
ਦਿਲ ਨੂੰ ਜੋ ਚੰਗਾ ਲੱਗੇ ਕਰਲੈ ਤੂੰ ਉਹ
ਸਮਾਂ ਕਿਸੇ ਦਾ ਨੀ ਸਕਾ ਹੈ ਕਰਦਾ ਨੀ ਵੇਟ

ਸਮਾਂ ਬਣਦਾ ਨੀ ਆਪਣਾ ਬਣਾਉਣਾ ਪੈਂਦਾ ਆ
ਮਿਹਨਤਾਂ ਦਾ ਬੂਟਾ ਘਰੇ ਲਾਉਣਾ ਪੈਂਦਾ ਆ
ਕੱਲੀ ਮਿਹਨਤ ਨਾਲ ਮਿਲਦਾ ਨੀ ਫਲ ਕਦੇ ਚੰਗਾ
ਦਿਲਾਂ ਤੋਂ ਵੀ ਕਾਲਸ ਨੂੰ ਲਾਉਣਾ ਪੈਂਦਾ ਆ
ਅੱਜ ਹਾਲਤ ਏ ਬੁਰੀ ਤੇ ਹਾਲਾਤ ਵੀ ਨੀ ਚੰਗੇ
ਤਾਹੀਂ ਉਚੇ ਜੇੜ੍ਹੇ ਸਾਥੋਂ ਐਵੇਂ ਲਈ ਜਾਂਦੇ ਪੰਗੇ
ਹੇਠ ਪੈਰ ਅਜੇ ਕਾਇਮ ਨਾਲੇ ਹਿਕ ਵਿਚ ਜ਼ੋਰ
ਹੱਥੀਂ ਕਰਦਾ ਆਂ ਕੰਮ ਹੱਥ ਅੱਡਕੇ ਨੀ ਮੰਗੇ ਮੈਂ
ਆਉਣ ਵਾਲੇ ਸਮੇਂ ਦਾ ਪਤਾ ਨੀ ਜੀਣਾ ਯਾਂ ਮਾਰਨਾ ਜੀਣਾ ਯਾਂ ਮਾਰਨਾ
ਆਪਾਂ ਸੋਚਿਆ ਏ ਬੁਹਤ ਪਰ ਰੱਬ ਨੇ ਪਤਾ ਨੀ ਕੀ ਆ ਕਰਨਾ ਕੀ ਆ ਕਰਨਾ
ਧਰਤੀ ਨੂੰ ਭੁੱਲੀਦਾ ਨੀ ਅੰਬਰਾਂ ਤੇ ਜਾਕੇ
ਰੱਬ ਕਦੇ ਵਿਕਿਆ ਨੀ ਮੰਡੀਆਂ ਚ ਆਕੇ
ਰੱਬ ਓਥੇ ਜਿਥੇ ਯਾਰਾ ਸੱਚੇ ਨੇ ਲੇਖ
ਕਿਸੇ ਦੇ ਕਹੇ ਤੇ ਨਾ ਧਾਗੇ ਜਏ ਲਪੇਟ

ਦੇਖ ਦੇਖ ਦੇਖ ਏਹੇ ਦੁਨੀਆਂ ਨੂੰ ਦੇਖ
ਫੇਕ ਫੇਕ ਫੇਕ ਹਰ ਪਾਸੇ ਹਰ ਫੇਕ
ਦਿਲ ਨੂੰ ਜੋ ਚੰਗਾ ਲੱਗੇ ਕਰਲੈ ਤੂੰ ਉਹ
ਸਮਾਂ ਕਿਸੇ ਦਾ ਨੀ ਸਕਾ ਹੈ ਕਰਦਾ ਨੀ ਵੇਟ

ਆਹ ਜੇੜ੍ਹੀ ਜ਼ਿੰਦਗੀ ਆ ਨਾ
ਇਹਦੇ ਚ ਬੁਹਤ ਕੁਛ ਹੁੰਦਾ
ਲੋਕ ਆਉਂਦੇ ਜਾਂਦੇ ਰਹਿੰਦੇ ਆ
ਜਿੱਥੇ ਪਿਆਰ ਆ ਓਥੇ ਨਫਰਤ ਵੀ ਆ
ਜਿੱਥੇ ਯਕੀਨ ਆ ਓਥੇ ਧੋਖਾ ਵੀ ਆ
ਵਾਧਾ ਘਾਟਾ ਜ਼ਿੰਦਗੀ ਚ ਚਲਦਾ ਈ ਰਹਿਣਾ
ਬੱਸ ਇੱਕ ਗੱਲ ਯਾਦ ਰੱਖੀਂ
ਦਬਣਾ ਨੀ

ਮਿੱਥਲਾ ਤੂੰ ਜ਼ਿੰਦਗੀ ਚ ਕੀ ਆਂ ਤੂੰ ਚਾਉਂਦਾ
ਪਿੱਛੇ ਓਹਦੇ ਭੱਜ ਜੇੜ੍ਹਾ ਸੁਪਨਾ ਸਤਾਉਂਦਾ
ਜ਼ਿੰਦਗੀ ਆ ਇੱਕ ਏਹੇ ਸਾਹ ਬੁਹਤ ਕੀਮਤੀ ਨੇ
ਇਹਦੀ ਕੀਮਤ ਬਣਾ ਜੇੜ੍ਹਾ ਸਾਹ ਤੈਨੂੰ ਆਉਂਦਾ
ਜਾਰੀ ਰੱਖ ਜੰਗ ਜਿੰਨਾ ਚਿਰ ਜਿੱਤ ਮਿਲਦੀ ਨੀ
ਲਾਈ ਚਲ ਕਲੀ ਜਿੰਨਾ ਚਿਰ ਓਹੋ ਖਿਲਦੀ ਨੀ
ਔਖ ਨਾਲ ਲੜੇਂਗਾ ਤਾਹੀਂ ਤਾਂ ਸੌਖਾ ਹੋਏਂਗਾ
ਰਗੜੀ ਤੇ ਅੱਡੀ ਦੱਸ ਕੀਹਦੀ ਇਥੇ ਛਿਲਦੀ ਦੀ ਨੀ
ਅੱਪਸ ਐਂਡ ਡਾਉਂਜ਼ ਹਾਂ ਇਹੀ ਤਾਂ ਯਾਰਾ ਜ਼ਿੰਦਗੀ ਆ
ਮਿਲ ਜਾਵੇ ਹਾਰ ਤਾਂ ਕਾਹਦੀ ਸ਼ਰਮਿੰਦਗੀ ਆ
ਹਾਰ ਨਾ ਮੰਨੀ ਮਿਲੀ ਇੱਕ ਵਾਰ ਹਾਰ ਨੂੰ
ਬਦਲਦਾ ਟਾਇਮ ਜਦ ਲੱਗਦਾ ਫਿਰ ਬਿੰਦ ਹੀ ਆ
ਨੀਤ ਸਾਫ ਰੱਖੀਂ ਰਾਹ ਸਾਫ ਹੋ ਜਾਣਗੇ
ਛੋਟੇ ਮੋਟੇ ਝੂਠ ਸਾਰੇ ਮਾਫ ਹੋ ਜਾਣਗੇ
ਬਲਦੀ ਜੋ ਅੱਗ ਸੀਨੇ ਬੁੱਝਣ ਨਾ ਦਈਂ
ਆਹਾ ਸੜਦੇ ਜੋ ਦੇਖੀਂ ਸਾਰੇ ਰੱਖ ਹੋ ਜਾਣਗੇ
ਦੇਖ ਯਾਰਾ ਏਹੇ ਗੱਲਾਂ ਸਭ ਸੱਚੀਆਂ ਨੇ
ਸੱਚੀਆਂ ਨੇ ਤਾਹੀਂ ਮੈਂ ਦਿਮਾਗ ਵਿਚ ਰੱਖੀਆਂ ਨੇ
ਆਉਂਦਾ ਜੋ ਦਿਮਾਗ ਵਿਚ ਪੰਨਿਆਂ ਤੇ ਲਿਖਦਾਂ
ਇਰਾਦੇ ਮੇਰੇ ਪੱਕੇ ਸਿਆਹੀਆਂ ਚਾਹੇ ਕੱਚੀਆਂ ਨੇ

Written by:
Sukhanjit Toor

Publisher:
Lyrics © O/B/O DistroKid

Lyrics powered by Lyric Find

Channel Bang Bang

View Profile
Dekh Dekh (feat. Sukhan Toor & Bad boy beatz) - Single Dekh Dekh (feat. Sukhan Toor & Bad boy beatz) - Single