Karamjit Anmol - Mithade Bol

ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ

ਹੰਸਾ ਦੇ ਪਯਾਰੇ ਪਯਾਰੇ ਉਡ ਦੇ ਜੋ ਪੰਛੀ ਨ੍ਯਾਰੇ
ਲੈਂਦੇ ਨੇ ਪਾ ਆਹਲਣਾ ਮੇਰੇ ਦਿਲ ਤੇ ਮੁਟਿਆਰੇ
ਲੈਂਦੇ ਨੇ ਪਾ ਆਹਲਣਾ ਮੇਰੇ ਦਿਲ ਤੇ ਮੁਟਿਆਰੇ
ਮੈ ਇਸ਼ਕ ਦਾ ਚੋਗਾ ਪਾਵਾਂ ਦਿਲ ਖੋਲ
ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ

ਤੱਕ ਦੇ ਕਦੇ ਚੰਨ ਦਾ ਚਿਹਰਾ ਵੇਖਾਂ ਜਦ ਮੁਖੜਾ ਤੇਰਾ
ਤੂੰ ਏ ਚੰਨ ਵਰਗੀ ਕੇ ਹੈ ਚੰਨੀਏ ਚੰਨ ਤੇਰੇ ਜਿਹਾ
ਤੂੰ ਏ ਚੰਨ ਵਰਗੀ ਕੇ ਹੈ ਚੰਨੀਏ ਚੰਨ ਤੇਰੇ ਜਿਹਾ
ਤੇਰੇ ਹੁਸਨ ਦਿਆਂ ਮੈ ਰਿਸ਼ਮਾਂ ਨਾਲ ਤੋਲ
ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ

ਲੋਂਗਾ ਦੀ ਬਰਖਾ ਹੋਵੇ ਰੁੱਖਾਂ ਤੋਂ ਖੁਸ਼ਬੋ ਚੋਵੇ
ਕੁਦਰਤ ਦਾ ਹੁਸਨ ਕੁਵਾਰਾ ਸਾਰਾ ਤੇਰੇ ਤੇ ਸੋਹਵੇ
ਕੁਦਰਤ ਦਾ ਹੁਸਨ ਕੁਵਾਰਾ ਸਾਰਾ ਤੇਰੇ ਤੇ ਸੋਹਵੇ
ਨੀ ਤੂੰ ਕੱਲੀਆਂ ਵਾਂਗੂ ਸੋਹਣੀ ਤੇ ਸੋਹਲ
ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ

ਨਜਰਾਂ ਵਿੱਚ ਪਿਆਰ ਸੱਜਾ ਕੇ ਤੱਕਦੀ ਜਦ ਮੁਸਕਾ ਕੇ
ਲੱਗਦਾ ਏ ਰੱਬ ਕੋਲੇ ਬਹਿ ਕੇ ਆਯਾ ਮੈ ਲੇਖ ਲਿਖਾ ਕੇ
ਲੱਗਦਾ ਏ ਰੱਬ ਕੋਲੇ ਬਹਿ ਕੇ ਆਯਾ ਮੈ ਲੇਖ ਲਿਖਾ ਕੇ
ਆ ਘੁਗੀਆਂ ਵਾਂਗੂ ਕਰ ਲਈਏ ਝੋਲ
ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ
ਨੀ ਸੁਣ ਲਾ ਮੈ ਤੇਰੇ ਮਿੱਠੜੇ ਜਿਹੇ ਬੋਲ
ਨੀ ਬੈਠੀ ਰਹਿ ਬੀਬਾ

Written by:
Kuldeep Kandiara

Publisher:
Lyrics © Royalty Network

Lyrics powered by Lyric Find

Karamjit Anmol

View Profile