Preet Brar and Miss Pooja - Model

ਮੈਨੂੰ ਹੋਰ ਨਾ ਕੋਈ ਭੁੱਖ ਚੰਨਾ
ਬਸ ਇਕੋ ਗੱਲ ਦਾ ਦੁੱਖ ਚੰਨਾ
ਮੈਨੂੰ ਹੋਰ ਨਾ ਕੋਈ ਭੁੱਖ ਚੰਨਾ
ਬਸ ਇਕੋ ਗੱਲ ਦਾ ਦੁੱਖ ਚੰਨਾ
ਸਿਰ ਨੰਗਾ ਰਹਿ ਜਾਏ ਮਾੜਾ ਜਿਹਾ
ਸਿਰ ਨੰਗਾ ਰਹਿ ਜਾਏ ਮਾੜਾ ਜਿਹਾ
ਮੈਨੂੰ ਝਿੜਕਾਂ ਲੈ ਲੈ ਪੈਂਦੀ ਵੇ
ਤੇਰੀ ਮਾਂ ਤੇਰੀ ਮਾਂ
ਤੇਰੀ ਮਾਂ ਪੁਰਾਣੇ ਮਾਡਲ ਦੀ ਮੈਨੂੰ ਕੁੰਡ ਕੱਢਣ ਨੂੰ ਕਹਿੰਦੀ ਵੇ

ਪੇਕਿਆਂ ਵਿੱਚ ਕੁੜੀ ਸੀ ਤੂੰ ਬੱਲੀਏ
ਨੀ ਹੁਣ ਇਥੇ ਬਣ ਗਈ ਨੂੰਹ ਬੱਲੀਏ
ਪੇਕਿਆਂ ਵਿੱਚ ਕੁੜੀ ਸੀ ਤੂੰ ਬੱਲੀਏ
ਨੀ ਹੁਣ ਇਥੇ ਬਣ ਗਈ ਨੂੰਹ ਬੱਲੀਏ
ਕਰ ਬਦਲੀ ਰਹਿਣੀ ਸਹਿਣੀ ਦੀ
ਕਰ ਬਦਲੀ ਰਹਿਣੀ ਸਹਿਣੀ ਦੀ
ਜੇ ਦਰਜੇ ਕਿੱਸੇ ਖਲੋਣਾ ਏ
ਨਾ ਮਾੜਾ ਨਾ ਮਾੜਾ
ਨਾ ਮਾੜਾ ਕਹਿ ਮੇਰੇ ਮਾਪਿਆਂ ਨੂੰ ਤੂੰ ਵੀ ਬੁੱਢੀ ਹੋਣਾ ਏ

ਮੇਰਾ ਹਾਰ ਸ਼ਿੰਗਾਰ ਖਿੜਾ ਦਿੰਦੀ
ਨੀ ਤੂੰ ਫੌਲ Dressing Table ਨੂੰ
ਕਦੇ TV ਦੇਖਣ ਦਿੰਦੀ ਨਾ
ਕੱਲ ਫੇਰ ਕਟਾ ਤਾ cable ਨੂੰ
TV ਦੇਖਣ ਦਿੰਦੀ ਨਾ
ਕੱਲ ਫੇਰ ਕਟਾ ਤਾ cable ਨੂੰ
ਮੇਰੇ ਵੇਖ ਲਟਕਦੇ ਸੂਟਾਂ ਨੂੰ
ਮੇਰੇ ਵੇਖ ਲਟਕਦੇ ਸੂਟਾਂ ਨੂੰ
ਵਿੱਚੋ ਵਿੱਚ ਸੜ ਦੀ ਰਹਿੰਦੀ ਏ
ਤੇਰੀ ਮਾਂ ਤੇਰੀ ਮਾਂ
ਤੇਰੀ ਮਾਂ ਪੁਰਾਣੇ ਮਾਡਲ ਦੀ ਮੈਨੂੰ ਕੁੰਡ ਕੱਢਣ ਨੂੰ ਕਹਿੰਦੀ ਵੇ
ਤੇਰੀ ਮਾਂ ਪੁਰਾਣੇ ਮਾਡਲ ਦੀ ਮੈਨੂੰ ਕੁੰਡ ਕੱਢਣ ਨੂੰ ਕਹਿੰਦੀ ਵੇ

ਇਸ ਜੱਗ ਦੇ ਮਾੜੇ ਲੱਛਣ ਨੀ ਓ ਸਕਦੇ ਨੀ ਸਹਾਰ ਕੁੜੇ
TV ਤੇ ਪੈ ਗਿਆ ਗੰਦ ਬੜਾ ਨਾ ਰਹਿ ਗਯਾ ਸੱਭਿਆਚਾਰ ਕੁੜੇ

ਓ ਠੀਕ ਸਿਆਣੇ ਆਪਣੀ ਥਾਂ
ਓ ਠੀਕ ਸਿਆਣੇ ਆਪਣੀ ਥਾਂ
ਤੈਨੂੰ ਲੱਗਦਾ ਰੋਣਾ ਧੋਣਾ ਏ
ਨਾ ਮਾੜਾ ਨਾ ਮਾੜਾ
ਨਾ ਮਾੜਾ ਕਹਿ ਮੇਰੇ ਮਾਪਿਆਂ ਨੂੰ ਤੂੰ ਵੀ ਬੁੱਢੀ ਹੋਣਾ ਏ
ਨਾ ਮਾੜਾ ਕਹਿ ਮੇਰੇ ਮਾਪਿਆਂ ਨੂੰ ਤੂੰ ਵੀ ਬੁੱਢੀ ਹੋਣਾ ਏ

ਓਹਨਾ ਦਾ ਸਮਾਂ ਤੇ ਬੀਤ ਗਯਾ ਅਸੀਂ ਨਾਲ ਜਮਾਨੇ ਰਹਿਣਾ ਏ
ਸੁਨ ਜੈਲੀ ਵੇ ਮੰਜੀਤਪੁਰੀ ਤੈਂ ਬੁੱਢੜੀ ਦਾ ਪੱਖ ਲੈਣਾ ਏ
ਜੈਲੀ ਵੇ ਮੰਜੀਤਪੁਰੀ ਤੈਂ ਬੁੱਢੜੀ ਦਾ ਪੱਖ ਲੈਣਾ ਏ
ਤਕ ਖੁਲੀਆਂ ਮੇਰੀਆਂ ਜ਼ੁਲਫ਼ਾਂ ਨੂੰ
ਤਕ ਖੁਲੀਆਂ ਮੇਰੀਆਂ ਜ਼ੁਲਫ਼ਾਂ ਨੂੰ
ਝੱਟ ਗ਼ਸ਼ੀ ਪਾ ਲੈਂਦੀ ਏ
ਤੇਰੀ ਮਾਂ ਤੇਰੀ ਮਾਂ
ਤੇਰੀ ਮਾਂ ਪੁਰਾਣੇ ਮਾਡਲ ਦੀ ਮੈਨੂੰ ਕੁੰਡ ਕੱਢਣ ਨੂੰ ਕਹਿੰਦੀ ਵੇ
ਤੇਰੀ ਮਾਂ ਪੁਰਾਣੇ ਮਾਡਲ ਦੀ ਮੈਨੂੰ ਕੁੰਡ ਕੱਢਣ ਨੂੰ ਕਹਿੰਦੀ ਵੇ

ਹੁਣ ਤੂੰ ਹੀ ਨੀਵੀ ਹੋਜਾ ਨੀ ਓਹਨੇ ਤੇ ਏਦਾਂ ਰਹਿਣਾ ਏ
ਕਰ ਸੇਵਾ ਚੰਗੀ ਚਾਹੁੰਦੀ ਜੇ ਤੈਨੂੰ ਵਾਰ ਵਾਰ ਨਾ ਕਹਿਣਾ ਏ

ਤੂੰ ਮਾਲਕ ਕੁਲ ਵਸੀਯਤ ਦੀ
ਤੂੰ ਮਾਲਕ ਕੁਲ ਵਸੀਯਤ ਦੀ
ਤੈਥੋਂ ਕੀ ਦਸ ਲੁਕੋਣਾ ਏ
ਨਾ ਮਾੜਾ ਨਾ ਮਾੜਾ
ਨਾ ਮਾੜਾ ਕਹਿ ਮੇਰੇ ਮਾਪਿਆਂ ਨੂੰ ਤੂੰ ਵੀ ਬੁੱਢੀ ਹੋਣਾ ਏ
ਨਾ ਮਾੜਾ ਕਹਿ ਮੇਰੇ ਮਾਪਿਆਂ ਨੂੰ ਤੂੰ ਵੀ ਬੁੱਢੀ ਹੋਣਾ ਏ

ਤੇਰੀ ਮਾਂ ਪੁਰਾਣੇ ਮਾਡਲ ਦੀ ਮੈਨੂੰ ਕੁੰਡ ਕੱਢਣ ਨੂੰ ਕਹਿੰਦੀ ਵੇ
ਨਾ ਮਾੜਾ ਕਹਿ ਮੇਰੇ ਮਾਪਿਆਂ ਨੂੰ ਤੂੰ ਵੀ ਬੁੱਢੀ ਹੋਣਾ ਏ

Written by:
Karamjit Puri

Publisher:
Lyrics © Phonographic Digital Limited (PDL), CONCORD MUSIC PUBLISHING LLC

Lyrics powered by Lyric Find

Preet Brar and Miss Pooja

View Profile