Narinder Biba - Terian Mohabtan Nemaa Sutea

ਤੇਰੀਆਂ ਮੋਹਬੱਤਾਂ
ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ
ਦਸ ਕੀ ਕਰਾ
ਇਸ਼ਕ ਵਾਲੇ ਸ਼ਾਜ ਵਿਚ ਪਾਹ ਕੇ ਸੁਟਿਆ
ਦਸ ਕੀ ਕਰਾ​

ਜਦ ਵੇ ਬੁਲਾਵੇ ਹੱਸ ਕੇ ਨਾ ਬੋਲਦਾ
ਦਿਲਾ ਵਾਲੀ ਕੁੰਡੀ
ਵੇ ਤੂੰ ਕਯੋਂ ਨਹੀ ਖੋਲਦਾ
ਜਦ ਵੇ ਬੁਲਾਵੇ ਹੱਸ ਕੇ ਨਾ ਬੋਲਦਾ
ਦਿਲਾ ਵਾਲੀ ਕੁੰਡੀ
ਵੇ ਤੂੰ ਕਯੋਂ ਨਹੀ ਖੋਲਦਾ
ਤੇਰੀ ਇਕ ਚੁਪ ਨੇ ਆਹ ਸਾਨੂੰ ਪੱਟਿਆ
ਦਸ ਕੀ ਕਰਾ
ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ
ਦਸ ਕੀ ਕਰਾ​

ਹਰ ਵੇਲੇ ਦਿਲ ਕਰੇ ਇੰਝ ਇੰਝ ਵੇ
ਰੂੰ ਵਾਂਗ ਦਿਤੀ ਸਾਡੀ ਜਿੰਦ ਪਿੰਜ਼ ਵੇ
ਹਰ ਵੇਲੇ ਦਿਲ ਕਰੇ ਇੰਝ ਇੰਝ ਵੇ
ਰੂੰ ਵਾਂਗ ਦਿਤੀ ਸਾਡੀ ਜਿੰਦ ਪਿੰਜ਼ ਵੇ
ਸਾਡੇ ਨਾਲ ਸਦਾ ਹੇ ਤੂੰ ਰਹੇ ਵਟਿਆ
ਦਸ ਕੀ ਕਰਾ
ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ
ਦਸ ਕੀ ਕਰਾ​

​ਪਿਆਰ ਤੇਰਾ ਹਡਾ ਵਿਚ ਗਿਆ ਰਚ ਵੇ
ਅਲ੍ਹੜ ਜਵਾਨੀ ਚ ਮੈ ਜਾਵਾ ਬਚ ਵੇ
ਪਿਆਰ ਤੇਰਾ ਹਡਾ ਵਿਚ ਗਿਆ ਰਚ ਵੇ
ਅਲ੍ਹੜ ਜਵਾਨੀ ਚ ਮੈ ਜਾਵਾ ਬਚ ਵੇ
ਸਾਥੋਂ ਨਾ ਵਿਛੋੜਾ ਤੇਰਾ ਜਾਵੇ ਕੱਟਿਆ
ਦਸ ਕੀ ਕਰਾ​
ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ
ਦਸ ਕੀ ਕਰਾ
ਇਸ਼ਕ ਵਾਲੇ ਸ਼ਾਜ ਵਿਚ ਪਾਹ ਕੇ ਸੁਟਿਆ
ਦਸ ਕੀ ਕਰਾ​

Written by:
Inderjit Hasanpuri, S Mohinder

Publisher:
Lyrics © Royalty Network

Lyrics powered by Lyric Find

Narinder Biba

Narinder Biba

View Profile