Musarrat Nazir - Bajre Da Sitta

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ

ਕਾਲੇ ਕਾਲੇ ਬੱਦਲ ਆਏ, ਚੁੱਕੀ ਚਾਰ ਹਨੇਰੀ
ਅੱਜ ਨਾ ਸਾਥੋਂ ਰੁਸੀ ਢੋਲਾ, ਸੌਂ ਹੇ ਤੈਨੂੰ ਮੇਰੀ
ਛੱਮਾ ਛੱਮ ਮੀ ਪਯਾ ਵੱਸੇ (ਸ਼ਾਵਾ) ਜਵਾਨੀ ਖਿੜ ਖਿੜ ਹੱਸੇ (ਸ਼ਾਵਾ)
ਇੱਸ ਰੁੱਤ ਸੋਹਣਾ
ਇੱਸ ਰੁੱਤ ਸੋਹਣਾ ਘਰੋਂ ਕਿਸੇ ਨਾ ਵਿਛੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ ,ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਮੁੱੜ ਮੁੱੜ ਤੇਰੀਆਂ ਬਾਹਵਾ ਫੜ ਕੇ, ਮਿੰਤਾਂ ਕਰਾਂ ਮੈਂ ਲਖਾਂ
ਜੇ ਪਿੱਛੋਂ ਸੀ ਅੱਖ ਚਰਾਈ, ਕ੍ਯੋਂ ਲਾਈਆਂ ਸਨ ਅਖਾਂ
ਜੇ ਲੱਗੀ ਤੋੜ ਵੇ ਢੋਲਾ (ਸ਼ਾਵਾ) ਮੇਰਾ ਦਿਲ ਮੋੜ ਵੇ ਢੋਲਾ (ਸ਼ਾਵਾ)
ਘੜੀ ਘੜੀ ਦੇ ਰੋਸੇ
ਘੜੀ ਘੜੀ ਦੇ ਰੋਸੇ ਵੇ ਸਾਡਾ ਲਹੂ ਵੇ ਨਚੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ ,ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ

ਵਾਜਾਂ ਦੇ ਸਿਰ ਫਿਰ ਗਯਾ ਜਦ ਓ ਦਿਨ ਤੈਨੂੰ ਭੁਲਾਂ
ਮੇਰੀ ਰੂਪ ਜਵਾਨੀ ਉੱਤੇ ਤੇਰਾ ਦਿਲ ਸੀ ਡੁੱਲਾ
ਜਦੋਂ ਸੈਂ ਨੈਣ ਮਿਲੌਂਦਾ (ਸ਼ਾਵਾ) ਬੜੇ ਸੈਂ ਤਰਲੇ ਪੌਂਦਾ (ਸ਼ਾਵਾ)
ਤੋੜ ਗਯਾ ਸੈਂ ਵੰਗਾਂ
ਤੋੜ ਗਯਾ ਸੈਂ ਵੰਗਾਂ, ਨਾਲੇ ਹੱਥ ਮਚਕੋੜੇਯਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ

Written by:
ARSHAD MAJEED

Publisher:
Lyrics © Royalty Network

Lyrics powered by Lyric Find

Musarrat Nazir

Musarrat Nazir

View Profile