Mannat Noor, गुरमीत सिंग and Raju Verma - Main Rab Taan Vekhya Nahi
ਅੱਜ ਖਾਸ ਮੇਰੇ ਲਈ ਬਣਗੀ ਏ ਤੂੰ
ਮੇਰੀ ਆਸ ਮੇਰੇ ਲਈ ਬਣਗੀ ਏ ਤੂੰ
ਇਹਸਾਸ ਮੇਰੇ ਲਈ ਬਣਗੀ ਏ ਤੂੰ
ਦਿਲ ਨੇ ਫੈਸਲਾ ਕਰ ਲਿਆ ਤੈਨੂੰ ਕਦੇ ਨੀ ਖੋਣਾ
ਮੈ ਰੱਬ ਤਾ ਵੇਖਿਆ ਨਹੀਂ ਓਵੀ ਤੇਰੇ ਜੇਹਾ ਹੋਣਾ
ਮੈ ਰੱਬ ਤਾ ਵੇਖਿਆ ਨਹੀਂ ਓਵੀ ਤੇਰੇ ਜੇਹਾ ਹੋਣਾ
ਅੱਜ ਦਿਲ ਦੇ ਵੇਹੜੇ ਵੇ ਸ਼ਹਿਨਾਈਆਂ ਵੱਜ ਗਿਆਂ
ਸਦਰਾਂ ਤੇ ਰੂਹਾਂ ਵੇ ਸੱਜਣਾ ਲਈ ਸੱਜ ਗਈਆਂ
ਸਦਰਾਂ ਤੇ ਰੂਹਾਂ ਵੇ ਸੱਜਣਾ ਲਈ ਸੱਜ ਗਈਆਂ
ਤੇਰੇ ਆਉਣ ਨਾਲ ਘੁਲੀਆਂ ਖੁਸ਼ਬੋਆਂ ਵਿਚ ਪੌਣਾ
ਮੈ ਰੱਬ ਤਾ ਵੇਖਿਆ ਨਹੀਂ ਸ਼ਾਇਦ ਤੇਰੇ ਜੇਹਾ ਹੋਣਾ
ਮੈ ਰੱਬ ਤਾ ਵੇਖਿਆ ਨਹੀਂ ਸ਼ਾਇਦ ਤੇਰੇ ਜੇਹਾ ਹੋਣਾ
ਫੁੱਲਾਂ ਤੇ ਪਏ ਜਿਵੇਂ ਤ੍ਰੇਲ ਜਿਹੇ ਲਗਦੇ
ਮੈਨੂੰ ਸੱਜਣ ਹੁਣ ਸੱਜਰੀ ਸੇਵਰ ਜਿਹੇ ਲਗਦੇ
ਹੁਣ ਦਿਨ ਵੀ ਚੇਤੇ ਨਾ ਸ਼ਾਮਾਂ ਭੁੱਲ ਗਈਆਂ
ਇਸ਼ਕੇ ਦੀ ਤਕੜੀ ਤੇ ਦੋ ਜਿੰਦਾ ਤੁਲ ਗਈਆਂ
ਹੁਣ ਅੱਖ ਵੀ ਨਾ ਲਗਦੀ ਮੈ ਵੀ ਚਾਹੁੰਦੀ ਨਾ ਸੌਨਾ
ਮੈ ਰੱਬ ਤਾ ਵੇਖਿਆ ਨਹੀਂ ਓਵੀ ਤੇਰੇ ਜੇਹਾ ਹੋਣਾ
ਮੈ ਰੱਬ ਤਾ ਵੇਖਿਆ ਨਹੀਂ ਸ਼ਾਇਦ ਤੇਰੇ ਜੇਹਾ ਹੋਣਾ
ਤੈਨੂੰ ਤੱਕ ਕੇ ਵੇ ਸੱਜਣਾ ਦਿਲ ਰਾਜੀ ਹੋ ਜਾਵੇ
ਤੂੰ ਵਰ ਜੇ ਬਣ ਜਾਵੇ ਰੂਹ ਤਾਜੀ ਹੋ ਜਾਵੇ
ਰੱਬ ਤੋਂ ਵੀ ਮੰਗਦੇ ਹਾਂ ਬੱਸ ਤੇਰੀਆਂ ਹੀ ਖੈਰਾਂ
ਦਿਨ ਰਾਤ ਆਉਂਦੀਆਂ ਨੇ ਤੇਰੇ ਇਸ਼ਕ ਦੀਆਂ ਲਹਿਰਾਂ
ਚੀਮੇ ਦਿਲ ਤੋੜੀ ਨਾ ਚਾਹੁੰਦੀ ਤੇਰੇ ਨਾਲ ਜਿਓਣਾ
ਮੈ ਰੱਬ ਤਾ ਵੇਖਿਆ ਨਹੀਂ ਓਵੀ ਤੇਰੇ ਜੇਹਾ ਹੋਣਾ
ਮੈ ਰੱਬ ਤਾ ਵੇਖਿਆ ਨਹੀਂ ਸ਼ਾਇਦ ਤੇਰੇ ਜੇਹਾ ਹੋਣਾ
ਮੈ ਰੱਬ ਤਾ ਵੇਖਿਆ ਨਹੀਂ ਓਵੀ ਤੇਰੇ ਜੇਹਾ ਹੋਣਾ
ਮੈ ਰੱਬ ਤਾ ਵੇਖਿਆ ਨਹੀਂ ਸ਼ਾਇਦ ਤੇਰੇ ਜੇਹਾ ਹੋਣਾ
Written by:
GURMEET SINGH, RAJU VERMA
Publisher:
Lyrics © Raleigh Music Publishing LLC
Lyrics powered by Lyric Find