Khan Bhaini - Numb

ਹੋ ਦਿਲ ਕੰਬੇਯਾ ਨੀ ਤੇਰਾ
ਬਿੱਲੋ ਕੈਸਾ ਹੋਣਾ ਜੇਰਾ
ਜੈਸਾ ਪਿਆਰ ਤੂੰ ਕਰਿਆ
ਹਾਸੇ ਹੋਂਸਲੇ ਆ ਜਾਅਲੀ
ਜੇਬਾਂ ਜ਼ਿੰਦਗੀ ਐ ਖਾਲੀ
ਮਨ ਰਹਿੰਦਾ ਭਰਿਆ
ਪੱਖ ਦੀ ਰਾਹੁ Feel ਵੀ ਹੋਊ
ਕੋਈ ਆਪਣਾ ਅੱਜ ਜਲੀਲ ਵੀ ਹੋਊ
ਭੋਲੇ ਪਨ ਨਾਲ ਤੱਕਿਆ ਸੀ ਜੋ
ਚੇਹਰਾ ਤੇਰਾ Reveal ਵੀ ਹੋਊ
ਹਾਏ ਮਰ ਭੀ ਨਹੀਂ ਹੋਣਾ
ਸਾਥੋਂ ਭਰ ਭੀ ਨਹੀਂ ਹੋਣਾ
ਜਿਥੇ ਵਾਰ ਤੂੰ ਕਰਿਆ
ਜਿਹੜਾ ਸਿਰੇ ਦੇ ਸ਼ਿਕਾਰੀਆਂ ਤੋਂ
ਡੱਕ ਨੀ ਸੀ ਹੋਣਾ
ਉਹ ਸ਼ਿਕਾਰ ਤੂੰ ਕਰਿਆ
ਦਿਲ ਕੰਬੇਯਾ ਨੀ ਤੇਰਾ
ਬਿੱਲੋ ਕੇਸਾਂ ਹੋਣਾ ਜੇਰਾ
ਜੈਸਾ ਪਿਆਰ ਤੂੰ ਕਰਿਆ

ਬੇਘਰ ਸੇ ਹੋ ਗਏ ਹਮ
ਬੇਘਰ ਸੇ ਹੋ ਗਏ ਹਮ
ਠਿਕਾਣਾ ਚਾਹੀਏ , ਠਿਕਾਣਾ ਚਾਹੀਏ
ਗ਼ਲਤੀ ਕਰਨੇ ਸੇ ਪਹਿਲੇ ਬਤਾਨਾ ਚਾਹੀਏ
ਬੇਘਰ ਸੇ ਹੋ ਗਏ ਹਮ

ਹੋ ਬੱਸ ਤੈਨੂੰ ਬਿੱਲੋ ਇੱਕੋ ਪੁੱਛਣਾ ਸਵਾਲ ਨੀ
ਕਿਥੋਂ ਸਿੱਖੀ ਦੱਸੀ ਜੋ ਤੂੰ ਕਿੱਤੀ ਸਾਡੇ ਨਾਲ ਨੀ
ਕਲੀ ਕਲੀ ਚਾਲ ਚੱਲੀ ਬੇਮਿਸਾਲ ਨੀ
ਹੋਇਆ ਬੁਰਾ ਹਾਲ ਸਚੀ ਕਰ ਗਈ ਕਮਾਲ ਨੀ
ਨਾ ਹੀ ਰਿਹਾ ਬਾਹਰ ਦਾ
ਤੇ ਨਾ ਹੀ ਰਿਹਾ ਘਰ ਦਾ
ਮੈਂ ਸਚੀ ਤੇਰੇ ਪਿੱਛੋਂ
ਅੱਖ ਲਾਉਣ ਤੋਂ ਵੀ ਡਰਦਾ ਮੈਂ
ਐ ਹੀ ਸੋਚ ਸੋਚ ਰਿਹਾ ਦੁੱਖ ਜਰਦਾ ਮੈਂ
ਕਿਹਾ ਨਾ ਜੇ ਡਰਦਾ ਮੈਂ
ਦੱਸ ਕਾਹਦਾ ਮਾਰਦਾ ਮੈਂ
ਸੱਜਣਾ ਤੇਰੇ ਗਿਲੇ
ਮੈਨੂੰ ਹੀ ਕਿਉਂ ਮਿਲੇ
ਇਕ ਮੌਤ ਦੂਜੀ ਬਾਰੀ ਗਲ਼ੇ ਲਾਉਣ ਦੇ
ਕਿਸਮਤ ਨਾਲ ਬਣਦੇ ਸਿਲਸਿਲੇ
ਖੋਰੇ ਕਿੰਨੀਆਂ ਰਾਤਾਂ ਲੰਗਿਆ
ਛੱਡ ਰਾਤਾਂ ਲੰਗਿਆਨ ਬਾਤਾਂ ਲੰਗਿਆਨ
ਹਿੱਜਰ ਤੇਰੇ ਵਿਚ ਮਰ ਕੇ ਕਿੰਨੇ
ਦਿਨ ਕਿੰਨੀਆਂ ਪ੍ਰਭਾਤਾਂ ਲੰਗਿਆਨ
ਬੱਸ ਲੰਗਿਆ ਨੀ ਜਿਹੜਾ ਉਹ ਸਬਰ ਸੀਗਾ ਮੇਰਾ
ਜੋ ਤੈਆਰ ਤੂੰ ਕਰਿਆ
ਨੀ ਤੂੰ ਜ਼ਿੰਦਗੀ ਸੀ ਮੇਰੀ ਧੋਖਾ
ਫਿਤਰਤ ਸੀ ਤੇਰੀ ਹਰ ਬਾਰ ਤੂੰ ਕਰਿਆ
ਦਿਲ ਕੰਬੇਯਾ ਨੀ ਤੇਰਾ
ਬਿੱਲੋ ਕੇਸਾਂ ਹੋਣਾ ਜੇਰਾ
ਜੈਸਾ ਪਿਆਰ ਤੂੰ ਕਰਿਆ

Written by:
Khan Bhaini

Publisher:
Lyrics © Royalty Network, Peermusic Publishing

Lyrics powered by Lyric Find

Khan Bhaini

Khan Bhaini

View Profile
Numb - Single Numb - Single