Gurdas Maan - Tut Gai Tarhak Karke

ਸ਼ਹਿਰ ਭਮਬੋਰ ਚ ਵਸਦੀਓ ਕੁੜੀੜੋ
ਨਾ ਨੱਕ ਵਿੱਚ ਨੱਥਣੀ ਪਾਇਉ
ਮੈ ਭੁੱਲ ਗਈ ਤੁਸੀ ਭੁੱਲ ਨਾ ਜਾਣਾ
ਯਾਰੀ ਨਾਲ ਬਲੋਚਾ ਨਾ ਲਾਇਉ
ਲਾਈ ਬੇਕਦਰਾਂ ਨਾਲ ਯਾਰੀ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ
ਲੁੱਕ ਲੁੱਕ ਲਾਈਆ ਪਰਗਟ ਹੋਈਆ
ਵੱਜ ਗਏ ਢੋਲ ਨਗਾਰੇ
ਬੋਲ ਪੁਗਾਣੇ ਔਖੇ ਨੀ ਜਿਉ ਅੱਬਰੋ ਲਾਹੁਣੇ ਤਾਰੇ
ਓੁਹ ਸਿਰ ਵੱਟੇ ਜੋ ਅਸੀ ਵਟਾਈ
ਯਾਰਾ ਦੀ ਸਰਦਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਓੁਹ ਸਾਉਣ ਮਹੀਨੇ ਪਿੱਪਲੀ ਪੀਘਾਂ
ਓੁਹ ਸਾਉਣ ਮਹੀਨੇ ਪਿੱਪਲੀ ਪੀਘਾਂ
ਸਈਆ ਝੂਟਣ ਆਈਆ
ਮਿੱਠੇ ਮਿੱਠੇ ਬੋਲ ਬੋਲ ਕੇ ਦਿੱਲ ਨੂੰ ਚਿਣਗਾ ਲਾਈਆ
ਝੂਟੇ ਝੂਟ ਗਈਆ ਸਭ ਪਿਆਰ ਦੀਆ ਤਰਹਾਈਆ
ਝੂਟੇ ਝੂਟ ਗਈਆ ਸਭ ਪਿਆਰ ਦੀਆ ਤਰਹਾਈਆ
ਓੁਹ ਜਦ ਝੂਟਾ ਝੁਟਣ ਦੀ ਆਈ ਮੈਂ ਤੱਤਣੀ ਦੀ ਵਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਜੈ ਮੈ ਹੱਸ ਕੇ ਯਾਰ ਨਾਲ ਗੱਲ ਕਰਲਾ
ਲੋਕੀ ਆਖਦੇ ਯਾਰ ਨਾਲ ਰਲੀ ਹੋਈ ਏ
ਪਾਸਾ ਵੱਟ ਕੇ ਕੋਲ ਦੀ ਲੰਘ ਜਾ
ਲੋਕੀ ਆਖਦੇ ਯਾਰ ਨਾਲ ਲੜੀ ਹੋਈ ਏ
ਪਾ ਲਾ ਤਿਉੜੀਆ ਮੱਥੇ ਦੀ ਸੇਜ ਉੱਤੇ
ਲੋਕੀ ਆਖਦੇ ਇਸ਼ਕ ਵਿੱਚ ਸੜੀ ਹੋਈ ਏ
ਫਜਲ ਮਿਆ ਮੈਂ ਲੋਕਾ ਦੀ ਕੀ ਆਖਾ
ਮੇਰੀ ਜਾਨ ਕੁੜਿੱਕੀ ਵਿੱਚ ਅੜੀ ਹੋਈ ਏ
ਓੁਹ ਲੱਗੀ ਨਾਲੋ ਟੁੱਟਦੀ ਚੰਗੀ ਬੇਕਦਰਾ ਦੀ ਯਾਰੀ
ਓੁਹ ਲੱਗੀ ਨਾਲੋ ਟੁੱਟਦੀ ਚੰਗੀ ਬੇਕਦਰਾ ਦੀ ਯਾਰੀ
ਓਹ ਭਲਾ ਹੋਇਆ ਲੜ ਨੇੜੈਓੁ ਛੁੱਟਾ
ਊਮਰ ਨਾ ਬੀਤੀ ਸਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ

ਇੱਕ ਦਿਨ ਰਾਤ ਬਰਾਤੇ ਮੈੰਨੂੰ ਐਸਾ ਸੁਪਨਾ ਆਇਆ ਨੀ
ਇੱਕ ਦਿਨ ਰਾਤ ਬਰਾਤੇ ਮੈੰਨੂੰ ਐਸਾ ਸੁਪਨਾ ਆਇਆ ਨੀ
ਜਿਵੇ ਕਿਸੇ ਪਰਦੇਸੀ ਨੇ ਮੈਨੂੰ ਆਪਣਾ ਸਮਝ ਬੁਲਾਇਆ
ਓੁਸਨੇ ਮੇਰਾ ਦੁੱਖ ਸੂੱਖ ਆਪਣੇ ਹੰਜੂਆ ਨਾਲ ਵਟਾਇਆ
ਓੁਸਨੇ ਮੇਰਾ ਦੁੱਖ ਸੂੱਖ ਆਪਣੇ ਹੰਜੂਆ ਨਾਲ ਵਟਾਇਆ
ਓੁਹ ਅੱਖ ਖੁੱਲੀ ਤੇ ਨਜਰ ਨਾ ਆਇਆ ਨੈਣਾ ਦਾ ਵਪਾਰੀ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ ​

Written by:
CHARANJIT AHUJA

Publisher:
Lyrics © Royalty Network

Lyrics powered by Lyric Find

Gurdas Maan

Gurdas Maan

View Profile
Gurdas Maan Hits - EP Gurdas Maan Hits - EP